HomeHaryana Newsਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ ਤੁਸੀਂ ਹੁਨਰ, ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਓ ਸਾਡੀ ਸਾਂਝੀ ਤਾਕਤ ਪੂਰੇ ਉੱਤਰ ਭਾਰਤ ਦੀ ਤਰੱਕੀ ਨੂੰ ਗਤੀ ਦੇ ਸਕਦੀ ਹੈ

- Advertisement -spot_imgspot_imgspot_imgspot_img

ਚੰਡੀਗੜ੍ਹ, 23 ਸਤੰਬਰ — ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਹੈ ਕਿ ਤੁਸੀਂ ਹੁਨਰ, ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਓ। ਸਾਡੇ ਸਾਂਝੇ ਯਤਨ ਇਸ ਪੂਰੇ ਖੇਤਰ ਨੂੰ ਉਤਪਾਦਨ, ਨਵੇਂ ਤਰੀਕਿਆਂ ਅਤੇ ਰੁਜ਼ਗਾਰ ਦਾ ਮਜ਼ਬੂਤ ਕੇਂਦਰ ਬਣਾ ਸਕਦੇ ਹਨ।

ਸ੍ਰੀ ਸੈਣੀ ਬੁੱਧਵਾਰ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਵਿੱਚ ਜੀ.ਐਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਵੇਂ ਉਦਯੋਗਿਕ ਪਲਾਂਟ ਦੇ ਨੀਂਹ ਪੱਥਰ ਸਮਾਗਮ ਵਿੱਚ ਬੋਲ ਰਹੇ ਸਨ।

ਇਸ ਮੌਕੇ ਰਾਧਾ ਸੁਆਮੀ ਡੇਰਾ ਬਿਆਸ ਦੇ ਅਧਿਆਤਮਕ ਮੁਖੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਜੀ.ਐਸ.ਏ. ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜਤਿੰਦਰ ਪਾਲ ਸੈਣੀ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਜੈਇੰਦਰ ਕੌਰ, ਪਟਿਆਲਾ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਦਾਰ ਜਸਪਾਲ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੀ.ਐਸ.ਏ. ਗਰੁੱਪ ਦੀ ਉਦਯੋਗਿਕ ਵਿਕਾਸ-ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚੀ ਜੀ.ਐਸ.ਏ. ਇੰਡਸਟਰੀਜ਼ ਦੀ ਯਾਤਰਾ ਇਸ ਗੱਲ ਦੀ ਮਿਸਾਲ ਹੈ ਕਿ ਭਾਰਤੀ ਉੱਦਮਤਾ, ਤਕਨੀਕ ਅਤੇ ਮਿਹਨਤ ਮਿਲ ਕੇ ਰੁਜ਼ਗਾਰ ਵੀ ਪੈਦਾ ਕਰ ਸਕਦੀ ਹੈ, ਕਿਸਾਨਾਂ ਨੂੰ ਮਜ਼ਬੂਤ ਵੀ ਬਣਾ ਸਕਦੀ ਹੈ ਅਤੇ ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਵਿੱਚ ਵੀ ਯੋਗਦਾਨ ਦੇ ਸਕਦੀ ਹੈ।

ਉਨ੍ਹਾਂ ਇਸ ਸਮਾਗਮ ਦੇ ਸੁਨੇਹੇ ‘Making India Stronger Through Manufacturing’ ਨੂੰ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਇਹ ਸੁਨੇਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ-2047’ ਦੇ ਵਿਜ਼ਨ ਨੂੰ ਸਾਕਾਰ ਕਰਨ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਮਰੱਥਾ ਉਦੋਂ ਵਧਦੀ ਹੈ, ਜਦੋਂ ਇਸ ਦੇ ਕਾਰਖਾਨਿਆਂ ਵਿੱਚ ਉਤਪਾਦਨ ਵਧਦਾ ਹੈ, ਇਸ ਦੇ ਨੌਜਵਾਨਾਂ ਦਾ ਹੁਨਰ ਨਿਖਰਦਾ ਹੈ ਅਤੇ ਇਸ ਦੇ ਉਤਪਾਦ ਦੁਨੀਆ ਦਾ ਭਰੋਸਾ ਜਿੱਤਦੇ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੱਦੇ ਦਾ ਮੂਲ ਭਾਵ ਆਪਣੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਨਾ ਹੈ। ਸਾਨੂੰ ਆਪਣੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕਾ ਦੇਣਾ ਹੈ, ਆਪਣੇ ਉੱਦਮਾਂ ਨੂੰ ਨਵੀਂ ਤਕਨੀਕ ਨਾਲ ਜੋੜਨਾ ਹੈ ਅਤੇ ਭਾਰਤ ਵਿੱਚ ਤਿਆਰ ਉਤਪਾਦਾਂ ਨੂੰ ਗਲੋਬਲ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ। ਸਾਲ 2047 ਦੇ ਵਿਕਸਿਤ ਭਾਰਤ ਦਾ ਸੰਕਲਪ ਅਜਿਹੇ ਠੋਸ ਯਤਨਾਂ ਨਾਲ ਹੀ ਸਾਕਾਰ ਹੋਵੇਗਾ।

ਮੁੱਖ ਮੰਤਰੀ ਨੇ ਦੋਵਾਂ ਰਾਜਾਂ ਦੇ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਸੱਭਿਆਚਾਰਕ ਸਾਂਝ, ਸਾਡੀ ਖੇਤੀ, ਸਾਡੇ ਪਰਿਵਾਰ ਅਤੇ ਸਾਡੀ ਮਿਹਨਤ ਦੀ ਪਰੰਪਰਾ ਆਪਸ ਵਿੱਚ ਜੁੜੀ ਹੋਈ ਹੈ। ਜੇਕਰ ਪੰਜਾਬ ਦਾ ਉੱਦਮ ਅੱਗੇ ਵਧਦਾ ਹੈ ਤਾਂ ਉਸ ਦੀਆਂ ਸੰਭਾਵਨਾਵਾਂ ਹਰਿਆਣਾ ਤੱਕ ਪਹੁੰਚਦੀਆਂ ਹਨ ਅਤੇ ਜੇਕਰ ਹਰਿਆਣਾ ਦਾ ਉਦਯੋਗ ਵਧਦਾ ਹੈ ਤਾਂ ਪੰਜਾਬ ਦੇ ਕਾਰੋਬਾਰੀਆਂ ਅਤੇ ਨੌਜਵਾਨਾਂ ਲਈ ਵੀ ਮੌਕੇ ਪੈਦਾ ਹੁੰਦੇ ਹਨ। ਸਾਡੀ ਸਾਂਝੀ ਤਾਕਤ ਪੂਰੇ ਉੱਤਰ ਭਾਰਤ ਦੀ ਤਰੱਕੀ ਨੂੰ ਗਤੀ ਦੇ ਸਕਦੀ ਹੈ।

ਉਨ੍ਹਾਂ ਵਿਨਿਰਮਾਣ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਵੀ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਮਿਲ ਕੇ ਉੱਤਮਤਾ ਦਾ ਸੰਕਲਪ ਲਈਏ। ਇੱਥੇ ਤਿਆਰ ਹੋਣ ਵਾਲਾ ਹਰ ਉਤਪਾਦ ਆਪਣੀ ਗੁਣਵੱਤਾ ਕਰਕੇ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਵੇ ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਭਰੋਸਾ ਹੋਰ ਮਜ਼ਬੂਤ ਹੋ ਸਕੇ।

- Advertisement -spot_imgspot_imgspot_imgspot_img
Stay Connected
spot_img
16,985FansLike
2,458FollowersFollow
61,453SubscribersSubscribe
Must Read
- Advertisement -spot_imgspot_imgspot_img
Related News