ਪਟਿਆਲਾ, 21 ਅਕਤੂਬਰ 2026:
ਪਟਿਆਲਾ ਦਿਹਾਤੀ ਦੇ ਸਰਗਰਮ ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਵੱਲੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਅਹੁਦੇਦਾਰਾਂ ਅਤੇ ਵਕੀਲ ਸਾਥੀਆਂ ਨੂੰ ਦੁਪਹਿਰ ਦੇ ਭੋਜਨ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਅੱਗੇ ਦੀ ਕਾਮਯਾਬੀ ਅਤੇ ਤਰੱਕੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਅਵਨੀਤ ਸਿੰਘ ਬਿਲਿੰਗ, ਵਾਈਸ ਪ੍ਰਧਾਨ ਗਗਨ ਚੱਠਾ, ਸਕੱਤਰ ਐਮੀ ਵਿਰਕ, ਜੁਆਇੰਟ ਸਕੱਤਰ ਜਸਦੀਪ ਸਿੰਘ ਪੰਨੂ, ਸਤਵਿੰਦਰ ਕੌਰ ਗਿੱਲ, ਐਡਵੋਕੇਟ ਕੀਰਤੀ ਠਾਕੁਰ, ਐਡਵੋਕੇਟ ਸੁਸ਼ੀਲ ਵਰਮਾ, ਸੁਰਿੰਦਰ ਚੌਹਾਨ, ਅਨਿਲ ਸਹਿਗਲ, ਗੁਰਪ੍ਰੀਤ ਸਿੰਘ ਕਪੂਰ, ਮਨੋਜ ਪਹੁਜਾ, ਗੁਰਵਿੰਦਰ ਸਿੰਘ, ਤਾਰਾ ਚੰਦ , ਸੁਰਿੰਦਰ ਕੁਮਾਰ, ਰਾਜੇਸ਼ ਵਾਲੀਆ, ਐਡਵੋਕੇਟ ਵਿਨੋਦ ਨੱਡਾ ਅਤੇ ਐਡਵੋਕੇਟ ਜੁਗਲ ਵਾਲੀਆ ਸਮੇਤ ਕਈ ਹੋਰ ਵਕੀਲ ਸਾਥੀ ਹਾਜ਼ਰ ਰਹੇ।
ਗੁਰਜੀਤ ਸਿੰਘ ਕੋਹਲੀ ਨੇ ਸਮੂਹ ਵਕੀਲ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।







